ਫਾਜ਼ਿਲਕਾ: ਅਰਨੀਵਾਲਾ ਵਿਖੇ ਸੜਕ ਹਾਦਸਾ, ਬਾਈਕ ਤੋਂ ਡਿੱਗੇ ਨੌਜਵਾਨ, ਇੱਕ ਦੀ ਮੌਤ, ਇੱਕ ਕਿ ਹਾਲਾਤ ਗੰਭੀਰ
ਅਰਨੀਵਾਲਾ ਮਲੋਟ ਰੋਡ ਤੇ ਸੜਕ ਹਾਦਸਾ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਮੂਲਿਆਂਵਾਲੀ ਵੱਲੋਂ ਆ ਰਹੇ ਸਨ। ਜਦੋਂ ਬੰਨਵਾਲਾ ਬਾਈਪਾਸ ਕੋਲ ਪਹੁੰਚੇ ਤਾਂ ਇਹਨਾਂ ਦਾ ਮੋਟਰਸਾਈਕਲ ਹਾਦਸਾ ਗ੍ਰਸਤ ਹੋ ਗਿਆ । ਇਸ ਵਿੱਚ ਇੱਕ ਨੌਜਵਾਨ ਦੀ ਮੌਕੇ ਦੇ ਮੌਤ ਹੋ ਗਈ । ਜਦਕਿ ਦੂਜਾ ਜ਼ਖਮੀ ਹੋਇਆ ਹੈ । ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ ।