ਫਾਜ਼ਿਲਕਾ: ਦਿਵਾਲੀ ਮਨਾਉਣ ਲਈ ਪਟਾਕੇ ਲੈਣ ਜਾ ਰਹੇ ਪਿੰਡ ਪੂਰਨ ਪਟੀ ਨੇੜੇ ਪਿਓ ਪੁੱਤ ਦੇ ਮੋਟਰਸਾਈਕਲ ਚ ਕਾਰ ਨੇ ਮਾਰੀ ਟੱਕਰ, ਝੋਨੇ ਚ ਜਾ ਡਿੱਗੇ ਪਿਓ ਪੁੱਤ
ਪਿੰਡ ਪੂਰਨ ਪੱਟੀ ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ । ਬਾਈਕ ਸਵਾਰ ਪਿਓ ਪੁੱਤ ਦੇ ਵਿੱਚ ਤੇਜ ਰਫਤਾਰ ਕਾਰ ਨੇ ਟੱਕਰ ਮਾਰੀ ਹੈ । ਜਿਸ ਕਰਕੇ ਪੁੱਤ ਦੀ ਲੱਤ ਟੁੱਟ ਗਈ ਹੈ ਤੇ ਪਿਓ ਵੀ ਜ਼ਖਮੀ ਹੋਇਆ ਹੈ । ਜਿਸ ਨੂੰ ਇਲਾਜ ਦੇ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ । ਸੜਕ ਸੁਰੱਖਿਆ ਫੋਰਸ ਨੇ ਜਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਹੈ । ਹਾਲਾਂਕਿ ਇਸ ਮਾਮਲੇ ਵਿੱਚ ਕਾਰ ਚਾਲਕ ਨੂੰ ਫੜ ਕੇ ਸਦਰ ਥਾਣੇ ਪੁਲਿਸ ਨੂੰ ਦਿੱਤਾ ਗਿਆ ।