ਨਵਾਂਸ਼ਹਿਰ: ਪੁਲਿਸ ਨੇ ਪਿੰਡ ਲੰਗੜੋਆ ਤੋਂ ਇੱਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਦੇ ਨਾਲ ਕੀਤਾ ਕਾਬੂ, ਮਾਮਲਾ ਦਰਜ
ਪੁਲਿਸ ਨੇ ਪਿੰਡ ਲੰਗੜੋਆ ਤੋਂ ਇੱਕ ਮਹਿਲਾ ਨੂੰ 10 ਗ੍ਰਾਮ ਹੈਰੋਇਨ ਦੇ ਨਾਲ ਕਾਬੂ ਕੀਤਾ ਹੈ। ਸਦਰ ਥਾਣਾ ਨਵਾਂ ਸ਼ਹਿਰ ਦੇ ਏਐਸਆਈ ਅਮਰਜੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੰਗੜੋਆ ਕਲੋਨੀਆਂ ਦੇ ਕੋਲੋਂ ਇੱਕ ਮਹਿਲਾ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕਰ ਉਸ ਕੋਲੋਂ ਹੈਰੋਇਨ ਬਰਾਮਦ ਹੋਈ। ਜਿਸ ਤਹਿਤ ਉਕਤ ਮਹਿਲਾ ਜਗਦੀਸ਼ ਕੌਰ ਉਰਫ ਦੀਸ਼ੋ ਵਾਸੀ ਲਖਨਪਾਲ ਖਿਲਾਫ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।