ਖੰਨਾ: ਤਰਸੇਮ ਲਾਲ ਬਣੇ ਸਬ ਇੰਸਪੈਕਟਰ, ਆਪਣੇ ਦਫ਼ਤਰ ਵਿਖੇ ਐਸਐਸਪੀ ਕੌਂਡਲ ਨੇ ਲਗਾਏ ਸਟਾਰ
ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ (ਆਈ) ਸੌਰਵ ਜਿੰਦਲ ਦੇ ਨਾਲ ਤਾਇਨਾਤ ਤਰਸੇਮ ਲਾਲ ਨੂੰ ਪੰਜਾਬ ਪੁਲਿਸ ਵਿਭਾਗ ਵੱਲੋਂ ਤਰੱਕੀ ਦਿੱਤੀ ਗਈ ਹੈ। ਉਹਨਾਂ ਨੂੰ ਏ.ਐਸ.ਆਈ. ਤੋਂ ਐਸ.ਆਈ. ਬਣਾਇਆ ਗਿਆ। ਬਾਅਦ ਦੁਪਹਿਰ ਕਰੀਬ 2 ਵਜੇ ਐਸਐਸਪੀ ਅਮਨੀਤ ਕੌਂਡਲ ਨੇ ਆਪਣੇ ਦਫ਼ਤਰ ਵਿਖੇ ਪਿੱਪਿੰਗ ਦੀ ਰਸਮ ਅਦਾ ਕੀਤੀ । ਉਹਨਾਂ ਕਿਹਾ ਕਿ ਮਿਹਨਤ ਤੇ ਈਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਹਮੇਸ਼ਾਂ ਤਰੱਕੀ ਮਿਲੇਗੀ।