ਫਾਜ਼ਿਲਕਾ: ਹੜ੍ਹ ਪੀੜਤ ਪਰਿਵਾਰ ਦਾ ਮਕਾਨ ਨੁਕਸਾਨਿਆ, ਬੱਚਿਆਂ ਦੀਆਂ ਵਰਦੀਆਂ, ਕਿਤਾਬਾਂ ਤੇ ਬੈਗ ਹੋਏ ਖ਼ਰਾਬ
ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਆਏ ਭਿਆਨਕ ਹੜ੍ਹਾਂ ਨੇ ਜਿੱਥੇ ਆਮ ਜਨ-ਜੀਵਨ ਠੱਪ ਕਰ ਦਿੱਤਾ ਹੈ, ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਹਾਲਤ ਤਰਸਯੋਗ ਬਣ ਗਈ ਹੈ। ਇਸੇ ਤਰ੍ਹਾਂ ਸਰਹੱਦੀ ਪਿੰਡ ਦੋਨਾ ਸਕੰਦਰੀ ਦੀ ਢਾਣੀ ਘੋਗਿਆਂ ਵਾਲੀ ਦੇ ਇੱਕ ਗਰੀਬ ਪਰਿਵਾਰ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ।