ਫਾਜ਼ਿਲਕਾ: ਹੜ੍ਹ ਦੀ ਮਾਰ ਦੇ ਨਾਲ ਨਾਲ ਲੋਕਾਂ ਨੂੰ ਪੈ ਰਹੀ ਖ਼ਰਾਬ ਪਾਣੀ ਦੀ ਮਾਰ, ਖ਼ਰਾਬ ਪਾਣੀ ਕਾਰਨ ਬਿਮਾਰ ਪਤਨੀ ਦੇ ਇਲਾਜ ਲਈ ਲਗਾਈ ਮਦਦ ਦੀ ਗੁਹਾਰ
ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਰਹਿੰਦੇ ਲੋਕ ਅਕਸਰ ਇੱਥੇ ਧਰਤੀ ਹੇਠਲਾ ਪਾਣੀ ਖ਼ਰਾਬ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ ਸਰਹੱਦੀ ਪਿੰਡ ਦੋਨਾ ਨਾਨਕਾ ਵਿੱਚ ਵੀ ਪਾਣੀ ਕਾਰਨ ਲੋਕ ਬਾਕੀ ਬਿਮਾਰੀਆਂ ਦੇ ਨਾਲ ਨਾਲ ਜੋੜਾਂ ਦੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।