ਮੁਕਤਸਰ: ਬੈਂਕ ਰੋਡ ਤੇ ਸ਼੍ਰੀ ਮਹਾਦੇਵ ਮੰਦਰ ਤੋਂ ਸ਼੍ਰੀ ਰਾਮ ਸੇਵਾ ਸਮਿਤੀ ਵੱਲੋਂ ਸ਼੍ਰੀ ਰਾਮ ਨੌਮੀ ਦੇ ਅਵਸਰ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ
ਸ਼੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਰਾਮ ਸੇਵਾ ਸਮਿਤੀ ਵੱਲੋਂ ਸ਼੍ਰੀ ਰਾਮ ਨੌਮੀ ਦੇ ਅਵਸਰ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼ੋਭਾ ਯਾਤਰਾ ਬੈਂਕ ਰੋਡ ਸ੍ਰੀ ਮਹਾਦੇਵ ਮੰਦਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਰਸਤਿਆਂ ਤੋਂ ਹੁੰਦੇ ਹੋਏ ਦੇਰ ਸ਼ਾਮ 7 ਵਜੇ ਰਾਮ ਬਾੜਾ ਬਾਜ਼ਾਰ ਸਥਿਤ ਸ੍ਰੀ ਦੁਰਗਾ ਮੰਦਰ ਗੀਤਾ ਭਵਨ ਵਿਖੇ ਪਹੁੰਚ ਕੇ ਸੰਪੰਨ ਹੋਈ। ਸ਼ੋਭਾ ਯਾਤਰਾ ਵਿੱਚ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ