ਜਲੰਧਰ 2: ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਨਾਹਲਾ ਵਿਖੇ ਖੇਤਾਂ ਦੇ ਵਿੱਚ ਡਿੱਗੇ ਡਰੋਨ ਦੇ ਪਾਰਟ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ #operationSindoor
ਭਾਰਤ ਪਾਕਿਸਤਾਨ ਵਿਵਾਦ ਵਿੱਚ ਦਿਨ ਚੜਦੇ ਹੀ ਜਲੰਧਰ ਨਿਵਾਸੀਆਂ ਨੇ ਤਕਰੀਬਨ ਚਾਰ ਤੋਂ ਪੰਜ ਧਮਾਕੇ ਦੇਖੇ ਹਨ ਜਿਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਇੱਕ ਹੋਰ ਥਾਂ ਥਾਣਾ ਲਾਂਬੜਾ ਦੇ ਅਧੀਨ ਪੈਂਦੇ ਪਿੰਡ ਨਾਹਲਾ ਵਿਖੇ ਖੇਤਾਂ ਦੇ ਵਿੱਚ ਡਰੋਨ ਦੇ ਪਾਰਟ ਡਿੱਗੇ ਹਨ ਜਿਸ ਤੇ ਕੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਵੀ ਹੈ ਉਥੇ ਹੀ ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਪੁੱਜ ਕੇ ਪਿੰਡ ਨਿਵਾਸੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਹਨ।