ਰਾਏਕੋਟ: ਬੀਤੇ ਦਿਨ ਹੋਏ ਕਤਲ ਮਾਮਲੇ 'ਚ ਜਲਾਲਦੀਵਾਲ ਦੇ ਵਸਨੀਕਾਂ ਨੇ ਪੁਲਿਸ ਚੌਂਕੀ ਅੱਗੇ ਕੀਤਾ ਪ੍ਰਦਰਸ਼ਨ ਕਿਹਾ ਮਾਮਲੇ ਵਿੱਚ ਸ਼ਾਮਲ ਹਨ ਕਈ ਹੋਰ ਵੀ ਮੁਲਜ਼ਮ
ਪਿੰਡ ਜਲਾਲਦੀਵਾਲ ਵਿਖੇ ਬੀਤੀ ਦਿਨ ਕਤਲ ਕੀਤੇ ਗਏ ਇੱਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੁਲਿਸ ਚੌਂਕੀ ਜਲਾਲਦੀਵਾਲ ਅੱਗੇ ਰੋਸ ਧਰਨਾ ਲਗਾ ਕੇ ਕਤਲ ਮਾਮਲੇ ’ਚ ਕਈ ਹੋਰਨਾਂ ਵਿਅਕਤੀਆਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਨੂੰ ਬਾਕੀ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਕੀ ਇਸ ਮਾਮਲੇ ਵਿੱਚ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।