ਫਾਜ਼ਿਲਕਾ: ਚੱਕ ਰੁਹੇਲਾ ਵਿੱਚ ਹੜ੍ਹ ਕਾਰਨ ਪੱਕੇ ਮਕਾਨਾਂ ਦੇ ਫ਼ਰਸ਼ ਧਸੇ, ਕੰਧਾਂ ਨੂੰ ਆਈਆਂ ਦਰਾੜਾਂ, ਸਰਕਾਰ ਤੋਂ ਮੁਆਵਜੇ ਦੀ ਮੰਗ
ਦਰਿਆ ਦਾ ਪਾਣੀ ਉਨ੍ਹਾਂ ਦੇ ਘਰਾਂ ਦੇ ਨਾਲ ਲੱਗਣ ਕਾਰਨ ਉਨ੍ਹਾਂ ਦੇ ਮਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੇ ਮਕਾਨਾਂ ਦੇ ਫ਼ਰਸ਼ ਧਸ ਗਏ ਹਨ ਅਤੇ ਮਕਾਨਾਂ ਦੀਆਂ ਕੰਧਾਂ ਨੂੰ ਵੀ ਵੱਡੀਆਂ ਦਰਾੜਾਂ ਪੈ ਗਈਆਂ ਹਨ। ਜਿਸ ਕਾਰਨ ਉਨ੍ਹਾਂ ਦੇ ਮਕਾਨਾਂ ਦੇ ਡਿੱਗਣ ਦਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਮਕਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।