ਮਲੋਟ ਰੋਡ ਤੇ ਭਾਜਪਾ ਦੇ ਚੜ੍ਹਦੀ ਕਲਾ ਮੰਡਲ ਦੇ ਸਾਬਕਾ ਪ੍ਰਧਾਨ ਰਾਜਕੁਮਾਰ ਭਠੇਜਾ ਦੇ ਨਿਵਾਸ ਸਥਾਨ ਤੇ ਮਨਾਇਆ ਗਿਆ ਪ੍ਰਧਾਨ ਮੰਤਰੀ ਦਾ ਜ਼ਨਮ ਦਿਨ
Sri Muktsar Sahib, Muktsar | Sep 17, 2025
ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਵੱਲੋਂ ਚੜਦੀ ਕਲਾ ਮੰਡਲ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਭਠੇਜਾ ਦੇ ਨਿਵਾਸ ਸਥਾਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ। ਇਸੇ ਤਰ੍ਹਾਂ ਭਾਜਪਾ ਵੱਲੋਂ ਮਸੀਤ ਵਾਲਾ ਚੌਂਕ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਦਕਿ ਬਿਰਧ ਆਸ਼ਰਮ ਵਿਖੇ ਵੀ ਭਾਜਪਾ ਵੱਲੋਂ ਬਜ਼ੁਰਗਾਂ ਵਿੱਚ ਪ੍ਰਧਾਨ ਮੰਤਰੀ ਦਾ ਜ਼ਨਮ ਦਿਨ ਮਨਾ ਕੇ ਫ਼ਲ ਫਰੂਟ ਵੰਡੇ ਗਏ।