ਅੰਮ੍ਰਿਤਸਰ 2: ਪਿੰਡ ਪੰਧੇਰ ਤੋਂ ਕਿਸਾਨ ਆਗੂ ਪੰਧੇਰ ਨੇ ਕੇਂਦਰ ਦੇ 1600 ਕਰੋੜ ਪੈਕੇਜ 'ਤੇ ਸਵਾਲ ਚੁੱਕੇ, ਕਿਹਾ- ਰਾਹਤ ਫੰਡ 'ਤੇ ਸਪੱਸ਼ਟਤਾ ਨਹੀਂ
ਮਜੀਠਾ ਦੇ ਪਿੰਡ ਪੰਧੇਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਐਲਾਨਿਆ 1600 ਕਰੋੜ ਰੁਪਏ ਦਾ ਪੈਕੇਜ ਬਹੁਤ ਘੱਟ ਹੈ ਤੇ ਇਸ ਦੀ ਵੰਡ ਸਪੱਸ਼ਟ ਨਹੀਂ। ਘਰਾਂ, ਫਸਲਾਂ, ਪਸ਼ੂ ਧਨ ਤੇ ਸਕੂਲ-ਸੜਕਾਂ ਦੇ ਨੁਕਸਾਨ ਦਾ ਜ਼ਿਕਰ ਨਹੀਂ। ਉਨ੍ਹਾਂ ਨੇ ਲੋਕਾਂ ਤੇ ਸੰਸਥਾਵਾਂ ਦੀ ਸਹਾਇਤਾ 'ਤੇ ਚੁੱਪੀ 'ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ।