ਫਾਜ਼ਿਲਕਾ: ਢਾਣੀ ਸਵਾਵਾ ਸਿੰਘ ਵਿੱਚ ਗਰੀਬ ਪਰਿਵਾਰ ਦਾ ਮਕਾਨ ਨੁਕਸਾਨਿਆ, ਔਰਤ ਨੇ ਉਨ੍ਹਾਂ ਦੇ ਨੁਕਸਾਨ ਅਤੇ ਬੀਮਾਰ ਪਤੀ ਦੇ ਇਲਾਜ ਲਈ ਲਗਾਈ ਮਦਦ ਦੀ ਗੁਹਾਰ
ਫ਼ਾਜ਼ਿਲਕਾ ਦੇ ਸਰਹੱਦੀ ਇਲਾਕੇ ਦੀ ਢਾਣੀ ਸਵਾਵਾ ਸਿੰਘ ਵਿੱਚ ਰਹਿ ਰਹੇ ਇੱਕ ਗਰੀਬ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਦੀ ਔਰਤ ਨੇ ਆਪਣੇ ਬੀਮਾਰ ਚੱਲ ਰਹੇ ਪਤੀ ਦੇ ਇਲਾਜ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਤੁਰੰਤ ਆਰਥਿਕ ਮੱਦਦ ਦੀ ਭਾਵੁਕ ਗੁਹਾਰ ਲਗਾਈ ਹੈ।