ਅੰਮ੍ਰਿਤਸਰ 2: ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਚ ਬ੍ਰੈਸਟ ਕੈਂਸਰ ਲਈ ਏ.ਆਈ. ਬੇਸਡ ਥਰਮਲ ਸਕਰੀਨਿੰਗ ਟ੍ਰੇਨਿੰਗ ਕਰਵਾਈ
ਸਿਵਲ ਸਰਜਨ ਡਾ. ਸਵਰਨਜੀਤ ਧਵਨ ਦੀ ਅਗਵਾਈ ਹੇਠ ਅੰਮ੍ਰਿਤਸਰ ਸਿਵਲ ਹਸਪਤਾਲ ਵਿੱਚ ਪੈਰਾਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਲਈ ਏ.ਆਈ. ਬੇਸਡ ਥਰਮਲ ਸਕਰੀਨਿੰਗ ਟ੍ਰੇਨਿੰਗ ਆਯੋਜਿਤ ਕੀਤੀ ਗਈ। ਡਾ. ਨੀਲਮ ਭਗਤ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਕਮਰਾ ਨੰ. 20 ‘ਚ ਮਸ਼ੀਨ ਇੰਸਟਾਲ ਹੈ, ਜਿਸ ਨਾਲ 30 ਸਾਲ ਤੋਂ ਉੱਪਰ ਮਹਿਲਾਵਾਂ ਦੀ ਸਕਰੀਨਿੰਗ ਕਰਕੇ ਬ੍ਰੈਸਟ ਕੈਂਸਰ ਦਾ ਜਲਦੀ ਪਤਾ ਲੱਗੇਗਾ।