ਫਤਿਹਗੜ੍ਹ ਸਾਹਿਬ: ਅਮਲੋਹ ਦੇ ਵਾਰਡ ਨੰਬਰ 6 ਦੇ ਇੱਕ ਲੜਕਾ ਤੇ ਲੜਕੀ ਦੀ ਕੁੱਟਮਾਰ ਦੀ ਵਾਇਰਲ ਹੋ ਰਹੀ ਵੀਡੀਓ ਦੇ ਮਾਮਲੇ ਵਿੱਚ 6 ਵਿਰੁੱਧ ਕੇਸ ਦਰਜ
ਅਮਲੋਹ ਦੇ ਵਾਰਡ ਨੰਬਰ 6 ਦੇ ਇੱਕ ਲੜਕਾ ਤੇ ਲੜਕੀ ਦੀ ਕੁੱਟਮਾਰ ਦੀ ਵਾਇਰਲ ਹੋ ਰਹੀ ਵੀਡੀਓ ਦੇ ਮਾਮਲੇ ਵਿੱਚ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਹੈ। ਡੀਐਸਪੀ ਅਮਲੋਹ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਟਮਾਰ ਕਰਨ ਵਾਲੇ 6 ਜਣਿਆਂ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਗਿਆ ਹੈ ਜਿਸ ਵਿੱਚੋਂ 3 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਨੂੰ ਗ੍ਰਿਫਤਾਰ ਕਰਨ ਲਈ ਛਾਪਾਮਾਰੀ ਚੱਲ ਰਹੀ ਹੈ।