ਫਾਜ਼ਿਲਕਾ: ਸਰਹੱਦੀ ਪਿੰਡ ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਕੋਲ ਸੜਕ ਤੇ ਪਿਆ ਪਾੜ ਭਰਿਆ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਭੈਣੀ ਦੇ ਨਜਦੀਕ ਸੜਕ ਤੇ ਪਿਆ ਪਾੜ ਭਾਵੇਂ ਹੁਣ ਭਰ ਚੁੱਕਿਆ ਹੈ, ਪਰ ਅਜੇ ਵੀ ਇੱਥੇ ਰਸਤਾ ਸਹੀ ਨਾ ਹੋਣ ਕਾਰਨ ਇੱਥੋਂ ਗੁਜਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਪਾੜ ਪੈ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਮੰਡੀ ਬੋਰਡ ਦੇ ਸਹਿਯੋਗ ਨਾਲ ਇਸ ਪਾੜ ਨੂੰ ਭਰਿਆ ਗਿਆ ਸੀ। ਜਿਸ ਕਾਰਨ ਇਹ ਰਸਤਾ ਕੁਝ ਚੱਲਣਯੋਗ ਬਣ ਗਿਆ ਹੈ।