ਸੁਖਦੇਵ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨਾਮਜਦ ਮੁਲਜਮਾ ਨੂੰ ਫੜਨ ਲਈ ਕਰ ਰਹੀ ਛਾਪਾਮਾਰੀ : ਗੁਰਦੀਪ ਸਿੰਘ ਐਸਐਚਉ ਬਰੀਵਾਲਾ
Sri Muktsar Sahib, Muktsar | Oct 22, 2025
ਥਾਣਾ ਬਰੀਵਾਲਾ ਪੁਲਿਸ ਦੇ ਐਸਐਚਓ ਗੁਰਦੀਪ ਸਿੰਘ ਨੇ ਦੁਪਹਿਰ 2 ਵਜ਼ੇ ਦੱਸਿਆ ਹੈ ਕਿ ਜਮੀਨੀ ਵਿਵਾਦ ਦੇ ਚਲਦਿਆਂ ਹੋਏ ਝਗੜੇ ਵਿੱਚ ਜਖਮੀ ਹੋਏ ਪਿੰਡ ਵੰਗਲ ਨਿਵਾਸੀ ਸੁਖਦੇਵ ਸਿੰਘ ਦੀ ਇਲਾਜ ਦੌਰਾਨ ਬੀਤੇ ਦਿਨੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਨਾਮਜਦ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।