ਅੰਮ੍ਰਿਤਸਰ 2: ਬੀਬੀ ਕੋਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਤਰਨਤਾਰਨ ਰੋਡ ਤੋਂ ਪੰਜਵੇਂ ਦਿਨ ਵੀ ਹੜ ਪੀੜਤਾਂ ਲਈ ਰਾਹਤ ਸਮੱਗਰੀ ਤੇ ਮੈਡੀਕਲ ਸੇਵਾਵਾਂ ਕੀਤੀ ਰਵਾਨਾ
ਬੀਬੀ ਕੋਲਾ ਜੀ ਭਲਾਈ ਕੇਂਦਰ ਟਰਸਟ ਵੱਲੋਂ ਹੜ ਪੀੜਤਾਂ ਲਈ ਸਹਾਇਤਾ ਪ੍ਰਯਾਸ ਪੰਜਵੇਂ ਦਿਨ ਵੀ ਜਾਰੀ ਰਿਹਾ। ਰਾਸ਼ਨ, ਸਾਫ਼ ਪਾਣੀ, ਦਵਾਈਆਂ ਤੇ ਮੈਡੀਕਲ ਟੀਮਾਂ ਪਿੰਡਾਂ ਵਿੱਚ ਪਹੁੰਚਾ ਕੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਦੀ ਜਾਂਚ ਕੀਤੀ ਗਈ। ਟਰਸਟ ਨੇ ਸੰਗਤ ਨੂੰ ਵਾਹਿਗੁਰੂ ਦੇ ਨਾਮ ਦਾ ਜਾਪ ਕਰਨ, ਅਰਦਾਸ ਤੇ ਇੱਕ-ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ।