ਫਾਜ਼ਿਲਕਾ: ਕੁੱਕੜ ਗਲੀ ਵਿੱਚ ਘਰ ਚ ਚੋਰੀ ਕਰਨ ਆਏ ਭੱਜੇ ਚੋਰ, ਚੱਲੇ ਇੱਟਾਂ ਪੱਥਰ
ਫਾਜ਼ਿਲਕਾ ਦੀ ਕੁੱਕੜ ਗਲੀ ਦੇ ਵਿੱਚ ਪਰਿਵਾਰ ਘਰ ਵਿੱਚ ਸੋ ਰਿਹਾ ਸੀ ਕਿ ਦੇਰ ਰਾਤ ਚੋਰੀ ਕਰਨ ਦੇ ਇਰਾਦੇ ਨਾਲ ਦਾਖਲ ਹੋਏ ਆਰੋਪੀ ਘਰ ਵਿੱਚ ਦੋ ਵਾਰ ਦਾਖਲ ਹੋਏ । ਪਰ ਉਹ ਆਪਣੇ ਇਰਾਦਿਆਂ ਦੇ ਵਿੱਚ ਸਫਲ ਨਹੀਂ ਹੋ ਪਾਏ । ਕਿਉਂਕਿ ਘਰ ਦੇ ਮਾਲਕ ਜਾਗ ਗਏ ਤੇ ਦੋਨਾਂ ਧਿਰਾਂ ਵਿਚਾਲੇ ਜੰਮ ਕੇ ਇੱਟਾਂ ਪੱਥਰ ਚੱਲੇ । ਆਰੋਪੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ । ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।