ਮੁਕਤਸਰ: ਜ਼ਿਲ੍ਹੇ ਵਿੱਚ ਨਸ਼ੇ ਤੇ ਲਗਾਮ ਲਗਾਉਣ ਲਈ ਸਪੈਸ਼ਲ ਸਟਰਾਇਕਿੰਗ ਸਕਵੈਡ ਤਹਿਤ 2 ਵਾਹਨਾਂ ਨੂੰ ਕੀਤਾ ਰਵਾਨਾ : ਐਸਐਸਪੀ
ਸ੍ਰੀ ਮੁਕਤਸਰ ਸਾਹਿਬ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਪੈਸ਼ਲ ਸਟਰਾਇਕਿੰਗ ਸਕਵੈਡ ਤਹਿਤ ਐਸਐਸਪੀ ਡਾ. ਅਖਿਲ ਚੌਧਰੀ ਵੱਲੋਂ ਦੋ ਵਾਹਨਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਦੁਪਹਿਰ 2 ਵਜੇ ਜਾਰੀ ਪ੍ਰੈਸ ਨੋਟ ਵਿੱਚ ਪੁਲਿਸ ਨੇ ਦੱਸਿਆ ਕਿ ਇਹਨਾਂ ਵਾਹਨਾਂ ਰਾਹੀਂ ਪੁਲਿਸ ਮੁਲਾਜ਼ਮ ਮੁਕਤਸਰ ਗਿੱਦੜਬਾਹਾ, ਮਲੋਟ ਅਤੇ ਲੰਬੀ ਹਲਕੇ ਵਿੱਚ ਨਸ਼ਿਆਂ ਦੀ ਤਸਕਰੀ ਵਿਕਰੀ ਅਤੇ ਸਬੰਧਤ ਗਤੀਵਿਧੀਆਂ ਤੇ ਨਜ਼ਰ ਰੱਖਣਗੇ