ਮੁਕਤਸਰ: ਦਸ਼ਮੇਸ਼ ਨਗਰ ਵਾਸੀਆਂ ਨੇ ਕੌਂਸਲਰ ਦੀ ਸਹਾਇਤਾ ਨਾਲ ਚੋਰ ਨੂੰ ਕੀਤਾ ਕਾਬੂ, ਕੀਤਾ ਪੁਲਿਸ ਹਵਾਲੇ
ਸ਼੍ਰੀ ਮੁਕਤਸਰ ਸਾਹਿਬ ਦੇ ਦਸ਼ਮੇਸ਼ ਨਗਰ ਦੀ ਗਲੀ ਨੰਬਰ 7 ਵਾਸੀਆਂ ਨੇ ਕੌਂਸਲ ਰੂਪਿੰਦਰ ਬੱਤਰਾ ਦੀ ਸਹਾਇਤਾ ਨਾਲ ਘਰ ਵਿੱਚ ਚੋਰੀ ਕਰ ਰਹੇ ਇੱਕ ਨਸ਼ੇੜੀ ਕਿਸਮ ਦੇ ਚੋਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲੋਂ ਇਹ ਜਾਣਕਾਰੀ ਦੁਪਿਹਰ 12 ਵਜ਼ੇ ਪ੍ਰਾਪਤ ਹੋਈ।