ਥਾਣਾ ਕਬਰਵਾਲਾ ਪੁਲਿਸ ਨੇ 7 ਗ੍ਰਾਮ ਹੈਰੋਇਨ ਸਮੇਤ ਦੋ ਨੂੰ ਕੀਤਾ ਕਾਬੂ
Sri Muktsar Sahib, Muktsar | Dec 1, 2025
ਕਬਰ ਵਾਲਾ ਪੁਲਿਸ ਨੇ ਇੱਕ ਔਰਤ ਅਤੇ ਮਰਦ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਥਾਣਾ ਕਬਰਵਾਲਾ ਦੇ ਹੈਡ ਕਾਂਸਟੇਬਲ ਮਨਦੀਪ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੀ ਤਲਾਸ਼ ਤਹਿਤ ਡੱਬਵਾਲੀ ਢਾਬ ਤੋਂ ਸ਼ਾਮਖੇੜਾ ਵੱਲ ਜਾ ਰਹੇ ਸੀ। ਡੱਬਵਾਲੀ ਢਾਬ ਅਨਾਜ ਮੰਡੀ ਨੇੜੇ ਇਕ ਮਰਦ ਅਤੇ ਔਰਤ ਨੂੰ ਸ਼ੱਕੀ ਹਾਲਤ ਵਿਚ ਵੇਖਿਆ। ਪੁਲਸ ਨੇ ਤਲਾਸ਼ੀ ਦੌਰਾਨ ਉਕਤਾਨ ਪਾਸੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ।