ਫਾਜ਼ਿਲਕਾ: ਪਿੰਡ ਗੁਲਾਮ ਰਸੂਲ ਦੇ ਲਈ 61 ਲੱਖ ਰੁਪਿਆ ਮੁਆਵਜ਼ਾ ਜਾਰੀ, ਵਿਧਾਇਕ ਸਵਣਾ ਨੇ ਦਿੱਤੀ ਜਾਣਕਾਰੀ
ਫਾਜ਼ਿਲਕਾ ਦੇ ਸਰੱਹਦੀ ਇਲਾਕੇ ਵਿੱਚ ਹੜ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਤਾਂ ਉਸ ਦੇ ਲਈ ਹੁਣ ਮੁਆਵਜ਼ਾ ਦਿੱਤਾ ਜਾ ਰਿਹਾ ਹੈ । ਫਾਜ਼ਿਲਕਾ ਤੋਂ ਹਲਕਾ ਵਿਧਾਇਕ ਨਰਿੰਦਰਪਾਲ ਸਵਨਾ ਢਾਣੀ ਮੋਹਨਾ ਰਾਮ ਅਤੇ ਪਿੰਡ ਗੁਲਾਮ ਰਸੂਲ ਵਿਖੇ ਪਹੁੰਚੇ । ਜਿੱਥੇ ਉਹਨਾਂ ਨੇ ਇਲਾਕੇ ਦੇ ਲੋਕਾਂ ਨੂੰ ਸੈਂਕਸ਼ਨ ਪੱਤਰ ਜਾਰੀ ਕੀਤੇ ਤਾਂ ਵਿਧਾਇਕ ਨੇ ਕਿਹਾ ਕਿ ਪਟਵਾਰੀ ਵੱਲੋਂ ਕੀਤੀ ਗਈ ਰਿਪੋਰਟ ਦੇ ਮੁਤਾਬਿਕ 61 ਲੱਖ ਰੁਪਿਆ ਮੁਆਵਜ਼ਾ ਬਣਦਾ ਹੈ । ਜੋ ਜਾਰੀ ਕਰ ਦਿੱਤਾ ਗਿਆ।