ਫਤਿਹਗੜ੍ਹ ਸਾਹਿਬ: ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਸੜਕ ਜਾਮ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਟੀਮ ਵੱਲੋਂ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਡਾਕਟਰ ਸੋਨਾ ਥਿੰਦ ਨੂੰ ਮੰਗ ਪੱਤਰ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚੇ ਜਿੱਥੇ ਪੁਲਿਸ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਪੰਜ ਕਿਸਾਨਾਂ ਨੂੰ ਆਣ ਦੀ ਆਗਿਆ ਦਿੱਤੀ ਅਤੇ ਬਾਕੀਆਂ ਕਿਸਾਨਾਂ ਨੂੰ ਬਾਹਰ ਖੜੇ ਰਹਿਣ ਲਈ ਕਹਿ ਦਿੱਤਾ ਜਿਸ ਤੋਂ ਬਾਅਦ ਪੁਲਿਸ ਨਾਲ ਕਿਸਾਨਾਂ ਦੀ ਬਹਿਸ ਹੋ ਗਈ