ਮੁਕਤਸਰ: ਪੁਲਿਸ ਲਾਈਨ ਵਿਖੇ ਐਸਐਸਪੀ ਵੱਲੋਂ ਸੜਕ ਸੁਰੱਖਿਆ ਫੋਰਸ ਦੇ ਰਿਸਪੋਂਸ ਟਾਈਮ ਰੂਟ ਅਤੇ ਡਿਊਟੀ ਸਬੰਧੀ ਕੀਤੀ ਗਈ ਵਿਸਥਾਰਕ ਸਮੀਖਿਆ
ਸ਼੍ਰੀ ਮੁਕਤਸਰ ਸਾਹਿਬ ਵਿਖੇ ਐਸਐਸਪੀ ਡਾਕਟਰ ਅਖਿਲ ਚੌਧਰੀ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ, ਜਖਮੀ ਵਿਅਕਤੀਆਂ ਨੂੰ ਤੁਰੰਤ ਮਦਦ ਦੇਣ ਅਤੇ ਉਹਨਾਂ ਦੇ ਜਾਨ ਮਾਲ ਦੇ ਨੁਕਸਾਨ ਨੂੰ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਯੂਨਿਟ ਨਾਲ ਮੀਟਿੰਗ ਕੀਤੀ ਗਈ। ਸ਼ਾਮ 4 ਵਜੇ ਜਾਰੀ ਕੀਤੇ ਗਏ ਪ੍ਰੈਸ ਨੋਟ ਵਿੱਚ ਐਸਐਸਪੀ ਵੱਲੋਂ ਯੂਨਿਟ ਦੀ ਵਿਕਤੀਗਤ ਡਿਊਟੀ ਅਤੇ ਵਹੀਕਲ ਰੂਟ ਦੀ ਜਾਣਕਾਰੀ ਹਾਸਲ ਕੀਤੀ ਗਈ।।