ਅੰਮ੍ਰਿਤਸਰ 2: ਅੰਮ੍ਰਿਤਸਰ 9 ਬਟਾਲੀਅਨ ਦਫ਼ਤਰ ਬਾਹਰ 25 ਸਾਲਾ ਕਾਂਸਟੇਬਲ ਗੁਰਕੀਰਤ ਸਿੰਘ ਨੇ ਮਾਰੀ ਆਪਣੇ ਆਪ ਨੂੰ ਗੋਲੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਅੰਮ੍ਰਿਤਸਰ ਜੀਟੀ ਰੋਡ ਸਥਿਤ 9 ਬਟਾਲੀਅਨ ਦਫ਼ਤਰ ਬਾਹਰ ਕਾਂਸਟੇਬਲ ਗੁਰਕੀਰਤ ਸਿੰਘ (25) ਨੇ ਸਰਕਾਰੀ ਰਾਇਫਲ ਨਾਲ ਗੋਲੀ ਮਾਰ ਕੇ ਜਾਨ ਦੇ ਦਿੱਤੀ। ਗੁਰਦਾਸਪੁਰ ਦੇ ਉਮਰਾਂਵਾਲ ਪਿੰਡ ਦਾ ਰਹਿਣ ਵਾਲਾ ਗੁਰਕੀਰਤ 2018 ਵਿੱਚ ਭਰਤੀ ਹੋਇਆ ਸੀ ਤੇ ਹਾਲ ਹੀ ਅਮਰਨਾਥ ਯਾਤਰਾ ਡਿਊਟੀ ‘ਤੇ ਸੀ। ਏਸੀਪੀ ਡਾ. ਸ਼ੀਤਲ ਸਿੰਘ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ, ਅਸਲੀ ਕਾਰਨ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਵੇਗਾ।