ਅਬੋਹਰ: ਮੰਡੀ ਮਜ਼ਦੂਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈਕੇ ਐਸਡੀਐਮ ਨੂੰ ਸੌਂਪਿਆ ਮੰਗ ਪੱਤਰ
Abohar, Fazilka | Apr 11, 2024 ਅਬੋਹਰ ਵਿਖੇ ਮੰਡੀ ਸੀਜਨ ਦੀ ਸ਼ੁਰੂਆਤ ਹੋ ਚੁੱਕੀ ਹੈ, ਇਸ ਨੂੰ ਲੈ ਕੇ ਆਪਣੀਆਂ ਮੰਗਾਂ ਦੀ ਇੱਕ ਲਿਸਟ ਹਾਊਸ ਦੀ ਮੀਟਿੰਗ ਕਰਨ ਤੋਂ ਬਾਅਦ ਮੰਡੀ ਮਜ਼ਦੂਰ ਯੂਨੀਅਨ ਵੱਲੋਂ ਸਥਾਨਕ ਐਸਡੀਐਮ ਨੂੰ ਸੌਂਪੀ ਗਈ ਹੈ। ਜਿਸ ਵਿੱਚ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਦੇਣ ਦੀ ਮੰਗ, ਮਜ਼ਦੂਰਾਂ ਦੇ ਬੀਮੇ ਕਰਵਾਉਣ ਦੀ ਮੰਗ, ਮੰਡੀ ਵਿੱਚ ਪੁਲਿਸ ਤਾਇਨਾਤੀ ਦੀ ਮੰਗ ਸਣੇ ਹੋਰ ਕਈ ਮੰਗਾਂ ਐਸਡੀਐਮ ਅੱਗੇ ਰੱਖੀਆਂ ਗਈਆਂ ਹਨ।