ਫਾਜ਼ਿਲਕਾ: ਪਿੰਡ ਮੁਹਾਰ ਜਮਸ਼ੇਰ ਦੀ ਪੱਤਣ ਢਾਣੀ ਤੇ ਰਹਿੰਦੇ ਪਰਿਵਾਰ ਦਾ ਡਿੱਗਿਆ ਮਕਾਨ, ਕੀਮਤੀ ਸਾਮਾਨ ਨੁਕਸਾਨਿਆ, ਹੋਰ ਮਕਾਨਾਂ ਨੂੰ ਵੀ ਆਈਆਂ ਤ੍ਰੇੜਾਂ
ਪਿੰਡ ਮੁਹਾਰ ਜਮਸ਼ੇਰ ਦੀ ਪੱਤਣ ਢਾਣੀ ਤੇ ਰਹਿੰਦੇ ਇੱਕ ਗਰੀਬ ਪਰਿਵਾਰ ਦਾ ਹੜ੍ਹ ਕਾਰਨ ਮਕਾਨ ਨੁਕਸਾਨਿਆ ਗਿਆ। ਪੀੜਿਤ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੱਕਾ ਮਕਾਨ ਡਿੱਗ ਜਾਣ ਕਾਰਨ ਮਕਾਨ ਅੰਦਰ ਪਿਆ ਉਨ੍ਹਾਂ ਦਾ ਕੀਮਤੀ ਸਾਮਾਨ ਕਾਫੀ ਨੁਕਸਾਨਿਆ ਗਿਆ।