ਪਿੰਡ ਬੂੜਾ ਗੁੱਜਰ ਸਥਿਤ ਸਬ ਜੇਲ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿੱਚ ਖੂਨੀ ਝੜਪ, ਦੋ ਪੁਲਿਸ ਮੁਲਾਜ਼ਮ ਅੱਠ ਕੈਦੀ ਹੋਈ ਜ਼ਖਮੀ
Sri Muktsar Sahib, Muktsar | Sep 20, 2025
ਪਿੰਡ ਬੂੜਾ ਗੁੱਜਰ ਵਿਖੇ ਸਥਿਤ ਸਬ ਜੇਲ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿੱਚ ਹੋਈ ਖੂਨੀ ਝੜਪ ਦੌਰਾਨ ਸਹਾਇਕ ਸੁਪਰਡੈਂਟ ਸੁਖਮੰਦਰ ਸਿੰਘ ਅਤੇ ਹਵਲਦਾਰ ਮੰਗਲ ਸਿੰਘ ਜਖਮੀ ਹੋਏ ਹਨ। ਦੱਸਦੇ ਹਨ ਕੈਦੀਆਂ ਦੇ ਦੋਨਾਂ ਗੁੱਟਾਂ ਵਿੱਚ ਖੂਨੀ ਝੜਪ ਪਿਛਲੇ 3 ਦਿਨਾਂ ਤੋਂ ਚੱਲ ਰਹੀ ਸੀ, ਤੇ ਕੈਦੀਆਂ ਨੇ ਸਹਾਇਕ ਸੁਪਰਡੈਂਟ ਤੇ ਹਵਲਦਾਰ ਨੂੰ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਿਆ। ਥਾਣਾ ਸਦਰ ਪੁਲਿਸ ਨੇ ਕਰੀਬ 23 ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ