ਆਨੰਦਪੁਰ ਸਾਹਿਬ: ਐਨ ਐੱਫ ਨੰਗਲ ਵਲੋਂ ਕਰਵਾਈ ਗਈ ਮੈਰਾਥਨ ਚ ਸਥਾਨਕ ਖਾਲਸਾ ਸਕੂਲ ਦੇ 21 ਵਿਦਿਆਰਥੀਆਂ ਨੇ ਲਿਆ ਭਾਗ
ਸਥਾਨਕ ਐਸ ਜੀ ਐਸ ਖਾਲਸਾ ਸੀ ਸੈ ਸਕੂਲ ਦੇ ਵਿਦਿਆਰਥੀਆਂ ਨੇ ਐਨ ਐਫ ਐਲ ਨੰਗਲ ਵੱਲੋਂ ਕਰਵਾਈ ਮੈਰਾਥਨ ਵਿੱਚ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਰਣਜੀਤ ਸਿੰਘ ਐਨਸੀਸੀ ਅਫ਼ਸਰ ਦੀ ਅਗਵਾਈ ਵਿੱਚ 21 ਵਿਦਿਆਰਥੀਆਂ ਨੇ ਇਸ ਮੈਰਾਥਨ ਵਿੱਚ ਭਾਗ ਲਿਆ। ਉਹਨਾਂ ਦੱਸਿਆ ਕਿ ਰਣਜੀਤ ਸਿੰਘ ਐਨਸੀਸੀ ਅਫਸਰ ਸਮੇਤ ਸਾਰੇ ਵਿਦਿਆਰਥੀਆਂ ਨੇ ਪੰਜ ਕਿਮੀ ਦੌੜ ਸਫਲਤਾ ਪੂਰਵਕ ਪੂਰੀ ਕੀਤੀ ।