ਅੰਮ੍ਰਿਤਸਰ 2: ਪੁਤਲੀ ਘਰ ਚੌਂਕ ਨਜ਼ਦੀਕ ਨਿੱਜੀ ਹਸਪਤਾਲ ਦੇ ਬਾਹਰ ਇੱਕ ਪਰਿਵਾਰ ਨੇ ਹਸਪਤਾਲ ਦੇ ਖਿਲਾਫ ਕੀਤਾ ਪ੍ਰਦਰਸ਼ਨ
ਪੁਤਲੀਘਰ ਚੌਂਕ ਨਜ਼ਦੀਕ ਇੱਕ ਹਸਪਤਾਲ ਦੇ ਬਾਹਰ ਇੱਕ ਪਰਿਵਾਰ ਨੇ ਹਸਪਤਾਲ ਦੇ ਖਿਲਾਫ ਹੀ ਰੋਸ ਪ੍ਰਦਰਸ਼ਨ ਕੀਤਾ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਮਰੀਜ਼ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਅਤੇ ਮਰੀਜ਼ ਪ੍ਰੈਗਨੈਂਟ ਸੀ ਅਤੇ ਉਸਦੀ ਡਿਲੀਵਰੀ ਵੀ ਬਾਹਰ ਕਿਸੇ ਹੋਰ ਜਗ੍ਹਾ ਤੇ ਹੋਈ ਸੀ ਅਤੇ ਬੱਚਾ ਵੀ ਬੇਬੇ ਨਾਨਕੀ ਹਸਪਤਾਲ ਚ ਦਾਖਲ ਹੈ। ਅਤੇ ਸਿਰਫ ਮਰੀਜ਼ ਨੂੰ ਦੋ ਦਿਨ ਰੱਖਣ ਦਾ ਇਹਨਾਂ ਵੱਲੋਂ 2 ਲੱਖ ਤੋਂ ਵੱਧ ਦਾ ਬਿੱਲ ਬਣਾ ਲਿਆ।