ਖੰਨਾ: ਅਮਲੋਹ ਚੌਂਕ ਵਿਖੇ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮਾਂ ਦਾ ਪ੍ਰਦਰਸ਼ਨ, ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਅਰਥੀ ਫੂਕੀ
ਬਾਅਦ ਦੁਪਹਿਰ ਕਰੀਬ 2 ਵਜੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਪੁਲਿਸ ਥਾਣਾ ਜਮਾਲਪੁਰ ਦੇ ਮੁਖੀ ਨਵਦੀਪ ਸਿੰਘ ਵੱਲੋਂ ਗੈਰ ਜ਼ਮਾਨਤੀ ਵਾਰੰਟ ਦੀ ਧਰਾਵਾਂ ਤਹਿਤ ਜੇਲ੍ਹ ਵਿੱਚ ਬੰਦ ਕਰਨ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਗਈਆਂ ਸੀ। ਉਸ ਉਪਰੰਤ ਐਸ.ਐਚ.ਓ. ਵੱਲੋਂ ਸੂਬਾ ਆਗੂ ਕੁਲਦੀਪ ਬੁੱਢੇਵਾਲ ਦੇ ਘਰ ਵਿਚ ਜਾ ਕੇ ਪਰਿਵਾਰ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਜਿਸਦੇ ਵਿਰੋਧ ਵਿਚ ਹੁਣ ਸੰਘਰਸ਼ ਨੂੰ ਤੇਜ ਕੀਤਾ ਗਿਆ।