ਫਾਜ਼ਿਲਕਾ: ਫਾਜ਼ਿਲਕਾ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੂੰ ਅਦਾਲਤ ਨੇ ਕੀਤਾ ਭਗੋੜਾ ਕਰਾਰ
ਫਾਜ਼ਿਲਕਾ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮਹਿੰਦਰ ਸਿੰਘ ਕਚੂਰਾ ਨੂੰ ਚੈੱਕ ਬਾਊਂਸ ਮਾਮਲੇ ਦੇ ਵਿੱਚ ਅਦਾਲਤ ਨੇ ਭਗੋੜਾ ਕਰਾਰ ਦੇ ਦਿੱਤਾ ਹੈ । ਦੱਸ ਦੇਈਏ ਕਿ ਜਲਾਲਾਬਾਦ ਦੀ ਅਦਾਲਤ ਨੇ ਫਾਜ਼ਿਲਕਾ ਇੰਪਰੂਵਮੈਂਟ ਟੈਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਲੀਡਰ ਮਹਿੰਦਰ ਸਿੰਘ ਕਚੂਰਾ ਨੂੰ ਚੈੱਕ ਬਾਉਂਸ ਮਾਮਲੇ ਵਿੱਚ ਭਗੋੜਾ ਕਰਾਰ ਦਿੱਤਾ ਹੈ । ਇਹ ਫੈਸਲਾ ਕਚੂਰਾ ਦੇ ਵਾਰ-ਵਾਰ ਅਦਾਲਤ ਵਿੱਚ ਪੇਸ਼ ਨਾ ਹੋਣ ਦੇ ਬਾਅਦ ਆਇਆ ਹੈ ।