ਫਾਜ਼ਿਲਕਾ: ਹੜ੍ਹ ਦੌਰਾਨ ਡਿੱਗਿਆ ਪੱਕਾ ਮਕਾਨ, ਤੰਬੂ ਵਿੱਚ ਰਹਿਣ ਲਈ ਮਜਬੂਰ ਪਿੰਡ ਗੱਟੀ ਨੰਬਰ 1 ਦਾ ਗਰੀਬ ਪਰਿਵਾਰ, ਮਦਦ ਦੀ ਲਗਾਈ ਗੁਹਾਰ
ਹੜ੍ਹਾਂ ਦਾ ਪਾਣੀ ਭਾਵੇਂ ਉਤਰ ਗਿਆ ਹੈ ਪਰ ਪਿੱਛੇ ਛੱਡੀ ਤਬਾਹੀ ਨੇ ਗਰੀਬ ਪਰਿਵਾਰਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਅਜਿਹਾ ਹੀ ਹਾਲ ਪਿੰਡ ਗੱਟੀ ਨੰਬਰ 1 ਦੇ ਰਹਿਣ ਵਾਲੇ ਇੱਕ ਮਜ਼ਦੂਰ ਪਰਿਵਾਰ ਦਾ ਹੈ, ਜਿਨ੍ਹਾਂ ਦਾ ਪੱਕਾ ਮਕਾਨ ਹੜ੍ਹ ਕਾਰਨ ਡਿੱਗ ਚੁੱਕਾ ਹੈ ਅਤੇ ਅਜੇ ਤੱਕ ਨਾ ਤਾਂ ਕੋਈ ਮੁਆਵਜਾ ਮਿਲਿਆ ਹੈ ਅਤੇ ਨਾ ਹੀ ਕਿਸੇ ਸੰਸਥਾ ਵੱਲੋਂ ਮਕਾਨ ਬਨਵਾਉਣ ਲਈ ਕੋਈ ਮਦਦ ਨਸੀਬ ਹੋਈ ਹੈ। ਜਿਸ ਕਾਰਨ ਉਹ ਹੁਣ ਤੰਬੂ ਲਗਾ ਕੇ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬ