ਬਾਘਾ ਪੁਰਾਣਾ: ਮਾਨਯੋਗ ਜ਼ਿਲ੍ਹਾ ਮੋਗਾ ਅਦਾਲਤ ਵੱਲੋਂ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਸਬੂਤ ਨਾ ਮਿਲਣ ਕਾਰਨ ਇੱਕ ਨੂੰ ਕੀਤਾ ਗਿਆ ਬਰੀ
ਮਾਨਯੋਗ ਜ਼ਿਲ੍ਹਾ ਅਦਾਲਤ ਵੱਲੋਂ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ 'ਚ ਇੱਕ ਨੂੰ ਅੱਜ ਬਰੀ ਕੀਤਾ ਗਿਆ ਹੈ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਸਬੂਤ ਨਾ ਮਿਲਣ ਕਾਰਨ ਥਾਣਾ ਮਹਿਣਾ ਦੇ ਮਾਮਲੇ 'ਚ ਅੱਜ ਅਦਾਲਤ ਨੇ ਮ੍ਰਿਤਕ ਦੇ ਸਹੁਰੇ ਨੂੰ ਬਰੀ ਕੀਤਾ ਹੈ। ਜਦ ਕਿ ਉਹਨਾਂ ਵੱਲੋਂ ਪਹਿਲਾਂ ਹੀ ਮ੍ਰਿਤਕ ਦੀ ਪਤਨੀ, ਸੱਸ ਅਤੇ ਪ੍ਰੇਮੀ ਨੂੰ ਬਰੀ ਕਰ ਦਿੱਤਾ ਸੀ।