ਸੁਨਾਮ: ਸੁਨਾਮ ਦੇ ਵਾਰਡ ਨੰਬਰ 19 ਵਿੱਚ ਗੰਦਾ ਪਾਣੀ ਪੀਣ ਲਈ ਲੋਕ ਹੋ ਰਹੇ ਨੇ ਮਜਬੂਰ ਨਹੀਂ ਹੋ ਰਹੀ ਸੁਣਵਾਈ,
Sunam, Sangrur | May 25, 2024 ਵਾਰਡ ਨੰਬਰ 19 ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਵਾਟਰ ਸਪਲਾਈ ਵਿੱਚ ਗੰਦਾ ਪਾਣੀ ਦੀ ਮਿਲਾਵਟ ਵਾਲਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ ਗੰਦਾ ਪਾਣੀ ਦਿਖਾਉਂਦੇ ਲੋਕਾਂ ਨੇ ਦੱਸਿਆ ਕਿ ਇਹ ਪਾਣੀ ਪੀਣ ਨਾਲ ਲੋਕ ਬਿਮਾਰ ਹੋ ਰਹੇ ਹਨ ਮੌਕੇ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਸੁਨਾਮ ਹਲਕੇ ਦੇ ਇੰਚਾਰਜ ਰਜਿੰਦਰ ਦੀਪਾ ਨੇ ਇਸ ਮਾਮਲੇ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਅਗਰ ਜਲਦੀ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਮਜਬੂਰਨ ਧਰਨਾ ਲਗਾ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਹੋਵੇਗਾ,