ਫਾਜ਼ਿਲਕਾ: ਸਰਹੱਦੀ ਪਿੰਡਾਂ ਵਿੱਚ ਹੜ੍ਹ ਦਾ ਕਹਿਰ ਘਟਿਆ, ਪਰ ਮੁਸੀਬਤਾਂ ਨਹੀਂ ਘਟੀਆਂ, ਰਾਹਤ ਕੈਂਪਾਂ ਤੋਂ ਵਾਪਸ ਪਰਤੇ, ਘਰਾਂ ਚ ਅਜੇ ਵੀ ਭਰਿਆ ਪਾਣੀ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਦਾ ਕਹਿਰ ਭਾਵੇਂ ਕੁਝ ਘੱਟ ਗਿਆ ਹੈ, ਪਰ ਇੱਥੋਂ ਦੇ ਬਹੁਤ ਸਾਰੇ ਲੋਕਾਂ ਲਈ ਮੁਸੀਬਤਾਂ ਦਾ ਦੌਰ ਅਜੇ ਖ਼ਤਮ ਨਹੀਂ ਹੋਇਆ ਹੈ। ਇੱਕ ਮਹੀਨੇ ਤੋਂ ਵੱਧ ਸਮੇਂ ਤੱਕ ਹੜ੍ਹ ਦੀ ਮਾਰ ਝੱਲਣ ਤੋਂ ਬਾਅਦ, ਇਨ੍ਹਾਂ ਲੋਕਾਂ ਨੂੰ ਹੁਣ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਖੁੱਲ੍ਹਣ ਕਾਰਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਹਤ ਕੈਂਪਾਂ ਤੋਂ ਤਾਂ ਘਰਾਂ ਨੂੰ ਵਾਪਸ ਭੇਜ ਦਿੱਤਾ, ਪਰ ਉਨ੍ਹਾਂ ਦੇ ਘਰ ਅਜੇ ਵੀ 2 ਤੋਂ 3