ਬਾਬਾ ਬਕਾਲਾ: ਵਡਾਲਾ ਜੌਹਲ ਵਿਖੇ ਥਾਣੇਦਾਰ ਰਵਿੰਦਰ ਸਿੰਘ ਜੌਹਲ ਦੇ ਮਾਤਾ ਹਰਭਜਨ ਕੌਰ ਦੀ ਹੋਈ ਅੰਤਿਮ ਅਰਦਾਸ, ਨਾਮਵਰ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ
ਪਿੰਡ ਵਡਾਲਾ ਜੌਹਲ ਦੇ ਵਸਨੀਕ ਥਾਣੇਦਾਰ ਰਵਿੰਦਰ ਸਿੰਘ ਜੌਹਲ ਦੇ ਮਾਤਾ ਹਰਭਜਨ ਕੌਰ ਜੋ ਕੁਝ ਦਿਨ ਪਹਿਲਾਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਜਿਨ੍ਹਾਂ ਦੀ ਅੰਤਿਮ ਅਰਦਾਸ, ਸ਼ਰਧਾਂਜਲੀ ਸਮਾਗਮ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਮਾਤਾ ਜਗੀਰ ਕੌਰ ਮੀਰਾਂਕੋਟ, ਸੰਤ ਨਿਸ਼ਾਨ ਸਿੰਘ ਭੈਣੀ ਸਾਹਿਬ ਤੋਂ ਇਲਾਵਾ ਇਲਾਕੇ ਦੀਆ ਕਈ ਨਾਮਵਰ ਸ਼ਖਸੀਅਤਾਂ ਨੇ ਸ਼ਰਧਾਂਜਲੀ ਦਿੱਤੀ।