ਫਾਜ਼ਿਲਕਾ: ਜੋਰਾ ਸਿੰਘ ਮਾਨ ਨਗਰ ਵਿਖੇ ਬੇਕਾਬੂ ਹੋ ਕੇ ਪਲਟੀ ਗੱਡੀ, ਮਹੱਲਾ ਵਾਸੀਆਂ ਨੇ ਕਾਰ ਸਵਾਰਾਂ ਨੂੰ ਕੱਢਿਆ ਬਾਹਰ
ਫਾਜ਼ਲਕਾ ਦੇ ਜੋਰਾ ਸਿੰਘ ਮਾਨ ਨਗਰ ਵਿਖੇ ਇੱਕ ਬਕਾਬੂ ਹੋਈ ਗੱਡੀ ਗਲੀ ਵਿੱਚ ਆਲੇ ਦੁਆਲੇ ਦੇ ਘਰਾਂ ਦੀਆਂ ਥੜੀਆਂ ਨਾਲ ਟਕਰਾਉਂਦੀ ਹੋਈ ਪਲਟ ਗਈ। ਹਾਲਾਂਕਿ ਇਸ ਦੌਰਾਨ ਇੱਕ ਬਾਈਕ ਦਾ ਨੁਕਸਾਨ ਹੋ ਗਿਆ । ਮੌਕੇ ਤੇ ਮਹੱਲਾ ਵਾਸੀ ਇਕੱਠੇ ਹੋਏ ਜਿਨ੍ਹਾਂ ਨੇ ਗੱਡੀ ਦੇ ਵਿੱਚੋਂ ਉਸ ਵਿੱਚ ਸਵਾਰ ਪਤੀ ਪਤਨੀ ਨੂੰ ਸੁਰੱਖਿਤ ਬਾਹਰ ਕੱਢ ਲਿਆ । ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਲੇਕਿਨ ਮਾਲੀ ਨੁਕਸਾਨ ਹੋ ਗਿਆ।