ਫਤਿਹਗੜ੍ਹ ਸਾਹਿਬ: ਰੇਲਵੇ ਸਟੇਸ਼ਨ ਸਰਹਿੰਦ ਨਜ਼ਦੀਕ ਇੱਕ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜਕੇ ਹੋਇਆ ਸਵਾਹ, ਇੱਕ ਵਿਅਕਤੀ ਜਖਮੀ
ਰੇਲਵੇ ਸਟੇਸ਼ਨ ਸਰਹਿੰਦ ਨਜ਼ਦੀਕ ਇੱਕ ਦੁਕਾਨ ਨੂੰ ਅੱਗ ਲੱਗ ਗਈ ਜਿਸ ਕਾਰਨ ਦੁਕਾਨਦਾਰ ਦਾ ਲੱਖਾ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਇਸ ਅੱਗ ਨੂੰ ਬੁਝਾਉਣ ਸਮੇਂ ਇੱਕ ਵਿਅਕਤੀ ਵੀ ਜਖਮੀ ਹੋ ਗਿਆ ।ਅੱਗ ਬੁਝਾਉਣ ਵਾਲਿਆਂ ਵਿੱਚ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਦੇ ਆਉਣ ਨੂੰ ਲੈ ਕੇ ਆਪਸੀ ਸ਼ਬਦੀ ਤਕਰਾਰ ਹੋ ਗਈ।