ਫਾਜ਼ਿਲਕਾ: ਢਾਣੀ ਸੱਦਾ ਸਿੰਘ ਵਿਖੇ ਬੇੜੀ ਨੂੰ ਲੈ ਕੇ ਪੈ ਗਿਆ ਰੌਲਾ, ਵੀਡੀਓ ਵਾਇਰਲ
ਫਾਜ਼ਿਲਕਾ ਦੇ ਸਰੱਹਦੀ ਇਲਾਕੇ ਵਿੱਚ ਹੜ ਆਉਣ ਕਾਰਨ ਕਾਫੀ ਇਲਾਕੇ ਨੁਕਸਾਨੇ ਗਏ ਨੇ । ਤਾਂ ਹਾਲੇ ਤੱਕ ਵੀ ਕਈ ਥਾਵਾਂ ਤੇ ਬੇੜੀ ਦੇ ਜਰੀਏ ਪਹੁੰਚ ਕੀਤੀ ਜਾ ਰਹੀ ਹੈ। ਇਸ ਵਿਚਾਲੇ ਢਾਣੀ ਸੱਦਾ ਸਿੰਘ ਵਿਖੇ ਬੇੜੀ ਤੇ ਆਣ ਜਾਣ ਨੂੰ ਲੈ ਕੇ ਰੌਲਾ ਪੈ ਗਿਆ । ਮੌਕੇ ਤੇ ਕਿਸੇ ਸ਼ਖਸ ਨੇ ਵੀਡੀਓ ਬਣਾ ਲਈ ਜੋ ਵਾਇਰਲ ਹੋ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਲੋਕਾਂ ਵੱਲੋਂ ਜਿੱਦ ਕੀਤੀ ਜਾ ਰਹੀ ਹੈ ਕਿ ਬੇੜੀ ਅਸੀਂ ਲੈ ਕੇ ਜਾਣੀ ਹੈ ।