ਫਾਜ਼ਿਲਕਾ: ਮੁਹਾਰ ਜਮਸ਼ੇਰ ਹੜ੍ਹ ਕਾਰਨ 15 ਕੱਚੇ ਮਕਾਨ ਢਹੇ, 250 ਦੇ ਕਰੀਬ ਪੱਕੇ ਮਕਾਨਾਂ ਵਿੱਚ ਤ੍ਰੇੜਾਂ, ਸੜਕਾਂ ਨੁਕਸਾਨੀਆਂ, ਸਰਪੰਚ ਨੇ ਦਿੱਤੀ ਜਾਣਕਾਰੀ
ਫ਼ਾਜ਼ਿਲਕਾ ਦੇ ਬਿਲਕੁਲ ਸਰਹੱਦ 'ਤੇ ਵਸੇ ਪਿੰਡ ਮੁਹਾਰ ਜਮਸ਼ੇਰ ਵਿੱਚ ਹੜ੍ਹ ਦਾ ਪਾਣੀ ਕਹਿਰ ਬਣ ਕੇ ਟੁੱਟਿਆ ਹੈ, ਜਿਸ ਕਾਰਨ ਪਿੰਡ ਵਿੱਚ ਭਾਰੀ ਤਬਾਹੀ ਹੋਈ ਹੈ। ਹੜ੍ਹ ਦੇ ਇਸ ਪ੍ਰਕੋਪ ਨੇ ਨਾ ਸਿਰਫ ਸੈਂਕੜੇ ਪਰਿਵਾਰਾਂ ਨੂੰ ਬੇਘਰ ਕਰ ਦਿੱਤਾ ਹੈ, ਬਲਕਿ ਉਨ੍ਹਾਂ ਦੇ ਘਰਾਂ ਅਤੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਤਬਾਹ ਕਰ ਦਿੱਤਾ ਹੈ। ਪਿੰਡ ਵਾਸੀ ਹੁਣ ਸਰਕਾਰ ਤੋਂ ਤੁਰੰਤ ਮਦਦ ਦੀ ਗੁਹਾਰ ਲਗਾ ਰਹੇ ਹਨ।