ਫਾਜ਼ਿਲਕਾ: ਤੇਜਾ ਰੁਹੇਲਾ ਵਿੱਚ ਅਜੇ ਵੀ ਸੜਕ ਤੇ ਤੇਜੀ ਨਾਲ ਵੱਗ ਰਿਹਾ ਪਾਣੀ, ਥਾਂ ਥਾਂ ਪਏ ਡੂੰਘੇ ਖੱਡੇ, ਲੋਕ ਪ੍ਰੇਸ਼ਾਨ
ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਤੇਜਾ ਰੁਹੇਲਾ ਵਿੱਚ ਅਜੇ ਵੀ ਪਾਣੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਹੁਣ ਵੀ ਸੜਕਾਂ ਤੇ ਬਹੁਤ ਜਿਆਦਾ ਪਾਣੀ ਗੁਜਰ ਰਿਹਾ ਹੈ। ਪਿਛਲੇ ਕਈ ਦਿਨਾਂ ਇਸ ਸੜਕ ਤੇ ਤੇਜੀ ਨਾਲ ਪਾਣੀ ਗੁਜਰਨ ਕਾਰਨ ਇਸ ਸੜਕ ਤੇ ਜਗ੍ਹਾ ਜਗ੍ਹਾ ਡੂੰਘੇ ਖੱਡੇ ਪੈ ਚੁੱਕੇ ਹਨ। ਜਿਸ ਕਾਰਨ ਲੋਕ ਇਨ੍ਹਾਂ ਖੱਡਿਆਂ ਵਿੱਚੋਂ ਲੰਘਣ ਲਈ ਮਜ਼ਬੂਰ ਹੋ ਰਹੇ ਹਨ।