ਫਾਜ਼ਿਲਕਾ: ਅਰਨੀਵਾਲਾ ਸੜਕ ਹਾਦਸੇ ਮਾਮਲੇ ਚ ਦੂਸਰੇ ਨੌਜਵਾਨ ਦੀ ਵੀ ਮੌਤ, ਪਰਿਵਾਰ ਨੇ ਲਾਏ ਇਲਜ਼ਾਮ
ਅਰਨੀਵਾਲਾ ਵਿਖੇ ਬਾਈਕ ਸਵਾਰ ਦੋ ਨੌਜਵਾਨਾਂ ਦੇ ਨਾਲ ਸੜਕ ਹਾਦਸਾ ਵਾਪਰਿਆ । ਜਿਸ ਦੌਰਾਨ ਦੱਸਿਆ ਜਾ ਰਿਹਾ ਕਿ ਇੱਕ ਦੀ ਮੌਤ ਹੋ ਗਈ ਸੀ । ਦੂਸਰੇ ਨੂੰ ਸਰਕਾਰੀ ਹਸਪਤਾਲ ਫਾਜ਼ਲਕਾ ਦੇ ਵਿੱਚ ਸੜਕ ਸੁਰੱਖਿਆ ਫੋਰਸ ਵੱਲੋਂ ਦਾਖਲ ਕਰਵਾਇਆ ਗਿਆ ਸੀ । ਪਰ ਹੁਣ ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਚ ਦਾਖਲ ਦੂਸਰੇ ਨੌਜਵਾਨ ਨੇ ਵੀ ਦਮ ਤੋੜ ਦਿੱਤਾ ਹੈ । ਜਿਸ ਦੀ ਮੌਤ ਹੋ ਗਈ ਹੈ। ਹਾਲਾਂਕਿ ਉਸਦੇ ਪਰਿਵਾਰ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਨੇ ।