ਅੰਮ੍ਰਿਤਸਰ 2: ਅਜਨਾਲਾ ਦੇ ਪਿੰਡ ਸੁਧਾਰ ਚ ਡਾਕਟਰ ’ਤੇ ਦਿਨ ਦਿਹਾੜੇ ਫਾਇਰਿੰਗ, ਫਿਰੌਤੀ ਦੀਆਂ ਧਮਕੀਆਂ ਤੋਂ ਬਾਅਦ ਹਮਲਾ
ਅਜਨਾਲਾ ਦੇ ਪਿੰਡ ਸੁਧਾਰ ਚ ਦੋ ਨੌਜਵਾਨਾਂ ਨੇ ਦਵਾਈ ਮੰਗਣ ਬਹਾਨੇ ਡਾਕਟਰ ’ਤੇ ਦਿਨ ਦਿਹਾੜੇ ਫਾਇਰਿੰਗ ਕਰ ਦਿੱਤੀ। 3 ਗੋਲੀਆਂ ਲੱਗਣ ਨਾਲ ਡਾਕਟਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ, ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਾਇਆ ਗਿਆ। ਜ਼ਿਕਰਯੋਗ ਹੈ ਕਿ ਡਾਕਟਰ ਨੂੰ ਪਹਿਲਾਂ ਤੋਂ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।