ਮਹਿਤਪੁਰ: ਪੁਲਿਸ ਨੇ ਮਹੇਰੂ ਪੁਲੀ ਮਿੱਠਾਪੁਰ ਵਿਖੇ ਗਸ਼ਤ ਦੌਰਾਨ1 ਕਾਰ ਦੇ ਵਿੱਚੋਂ 2 ਨੌਜਵਾਨਾਂ ਨੂੰ ਨਾਜਾਇਜ਼ ਹਥਿਆਰ ਦੇ ਨਾਲ ਕੀਤਾ ਕਾਬੂ
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਮਹਿਤਪੁਰ ਦੀ ਪੁਲਿਸ ਨੇ ਦੱਸਿਆ ਹੈ ਕਿ ਉਹਨਾਂ ਦੀ ਪੁਲਿਸ ਪਾਰਟੀ ਮਹੇਰੂ ਪੁਲੀ ਮਿੱਠਾਪੂਰ ਵਿਖੇ ਗਸਤ ਕਰ ਰਹੀ ਸੀ ਤਾਂ ਉਹਨਾਂ ਨੇ ਇੱਕ ਕਾਰ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਰੋਕਿਆ ਤੇ ਜਾਂਚ ਕਰਨ ਤੇ ਉਹਨਾਂ ਦੇ ਕੋਲੋਂ ਇੱਕ ਅਵੈਧ 32 ਬੋਰ ਦੀ ਪਿਸਤੋਲ ਜਿੰਦਾ ਰੋੰਦ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਉਹਨਾਂ ਨੂੰ ਗਿਰਫਤਾਰ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।