ਅੰਮ੍ਰਿਤਸਰ 2: ਰਾਵੀ ਦਰਿਆ ਦਾ ਪਾਣੀ ਸੁੱਕਣ ਤੋਂ ਬਾਅਦ ਪਿੰਡ ਮੰਦਰਾਂਵਾਲਾ ਦੇ ਘਰਾਂ ਦਾ ਸਮਾਨ ਤਬਾਹ, ਪਿੰਡ ਵਾਸੀਆਂ ਨੇ ਮਦਦ ਲਈ ਗੁਹਾਰ ਕੀਤੀ
ਅੰਮ੍ਰਿਤਸਰ ਦੇ ਰਮਦਾਸ ਹਲਕੇ ਦੇ ਪਿੰਡ ਮੰਦਰਾਂਵਾਲਾ ਵਿੱਚ ਰਾਵੀ ਦਰਿਆ ਦਾ ਪਾਣੀ ਘਟਣ ਤੋਂ ਬਾਅਦ ਘਰਾਂ ਵਿਚਲਾ ਸਾਰਾ ਸਮਾਨ ਬਰਬਾਦ ਮਿਲਿਆ। ਲੋਕਾਂ ਨੇ ਦੱਸਿਆ ਕਿ ਬਿਸਤਰੇ, ਬੈਡ ਸਮੇਤ ਸਾਰੀ ਘਰੇਲੂ ਵਰਤੋਂ ਦੀਆਂ ਚੀਜ਼ਾਂ ਨਾਸ਼ ਹੋ ਗਈਆਂ ਹਨ। ਪਿੰਡ ਵਾਸੀਆਂ ਨੇ ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਜਥੇਬੰਦੀਆਂ ਕੋਲ ਤੁਰੰਤ ਮਦਦ ਦੀ ਮੰਗ ਕੀਤੀ।