ਰਾਏਕੋਟ: ਪਿੰਡ ਜਲਾਲਦੀਵਾਲ 'ਚ ਪੁਲਿਸ ਚੌਂਕੀ ਦੀ ਨਵੀਂ ਇਮਾਰਤ ਬਣਾਉਣ ਦੀਆਂ ਚਰਚਾਵਾਂ ਤੋਂ ਭੜਕੇ ਪਿੰਡਵਾਸੀ ਕਿਸਾਨ ਜੱਥਬੰਦੀਆਂ ਤੇ ਵਸਨੀਕਾਂ ਨੇ ਲਾਇਆ ਧਰਨਾ
ਪਿੰਡ ਜਲਾਲਦੀਵਾਲ ਵਿਖੇ ਸੰਘਣੀ ਅਬਾਦੀ ਵਾਲੇ ਇਲਾਕੇ ’ਚ ਪੁਲਿਸ ਚੌਂਕੀ ਦੀ ਨਵੀਂ ਇਮਾਰਤ ਬਣਾਉਣ ਦੀਆਂ ਚਰਚਾਵਾਂ ਤੋਂ ਭੜਕੇ ਪਿੰਡਵਾਸੀ ਨੇ ਕਿਸਾਨ ਜੱਥੇਬੰਦੀਆਂ ਸਮੇਤ ਵਿਸ਼ਾਲ ਧਰਨਾ ਲਗਾਇਆ।ਦਰਅਸਲ, ਪੁਰਾਣੀ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਨਵੀਂ ਇਮਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਇਸ ਮਾਮਲੇ ਤੇ ਲੋਕਾਂ ਦਾ ਕਹਿਣਾ ਹੈ ਕਿ ਇਹ ਚੌਂਕੀ ਮੇਨ ਰੋਡ ਤੇ ਬਣਨੀ ਚਾਹੀਦੀ ਹੈ। ਉੰਨਾ ਨੇ ਕਿਹਾ ਕਿ ਚੌਂਕੀ ਨੂੰ ਜੇਕਰ ਸੰਘਣੀ ਅਬਾਦੀ ਵਾਲੇ ਇਲਾਕੇ 'ਚ ਬਣਾਈਆਂ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ।