ਗੁਰੂ ਹਰਸਹਾਏ ਵਿਖੇ ਸ੍ਰੀ ਵਿਸ਼ਨੂ ਅਤੇ ਸੰਤ ਸੰਮੇਲਨ ਦੇ ਨਾਲ ਹੀ 200 ਤੋਂ ਵੱਧ ਲੜਕੀਆਂ ਦੇ ਹੋਣਗੇ ਸਮੂਹਿਕ ਵਿਆਹ : ਰਮਿੰਦਰ ਆਵਲਾ ਸਾਬਕਾ ਵਿਧਾਇਕ
Sri Muktsar Sahib, Muktsar | Nov 1, 2025
ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼ਾਮ 5 ਵਜ਼ੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰੂ ਹਰਸਹਾਏ ਤੋਂ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਦੱਸਿਆ ਕਿ ਆਵਲਾ ਪਰਿਵਾਰ ਵੱਲੋਂ ਮੰਡੀ ਗੁਰੂ ਹਰਸਹਾਏ ਵਿਖੇ ਵੱਡੇ ਪੱਧਰ ਤੇ ਸ਼੍ਰੀ ਵਿਸ਼ਨੂ ਮਹਾਯੱਗ ਅਤੇ ਸੰਤ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ। 12 ਨਵੰਬਰ ਤੋਂ 18 ਨਵੰਬਰ ਤੱਕ ਚੱਲਣ ਵਾਲੇ ਇਸ ਧਾਰਮਿਕ ਪ੍ਰੋਗਰਾਮ ਦੌਰਾਨ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਵੀ ਕਰਵਾਏ ਜਾਣਗੇ।