ਕਪੂਰਥਲਾ: ਨਵਾਂ ਪਿੰਡ ਭੱਠੇ ਤੋਂ ਨਾਜਾਇਜ਼ ਸ਼ਰਾਬ ਨਾਲ ਦੋ ਆਰੋਪੀ ਗ੍ਰਿਫਤਾਰ, ਕੇਸ ਦਰਜ
ਥਾਣਾ ਕੋਤਵਾਲੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਵਾਂ ਪਿੰਡ ਭੱਠੇ ਵਿਖੇ ਰੇਡ ਕਰ ਦੋ ਨੌਜਵਾਨਾਂ ਨੂੰ 4000 ਮਿਲੀ ਲੀਟਰ ਨਾਜਾਇਜ਼ ਸ਼ਰਾਬ, ਇੱਕ ਕਾਰ ਅਤੇ 2550 ਰੁਪਏ ਦੀ ਨਗਦੀ ਸਮੇਤ ਗ੍ਰਿਫਤਾਰ ਕੀਤਾ ਹੈ। ਜਿਨਾਂ ਦੇ ਖਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਆਰੋਪੀ ਲੰਬੇ ਸਮੇਂ ਤੋਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਸਨ।